Apaar

  • Regd No: H582288 | Registered National Trust : PAPA17519842415 | Registered with Rights of Person with Disability act 2016 | 80 (G) Under Income Tax Act

Blog Details

ਦਿੱਲੀ ਜਾਣ ਦਾ ਮੇਰਾ ਪਹਿਲਾਂ ਅਨੁਭਵ

Image
Image

January 19, 2024

ਦਿੱਲੀ ਜਾਣ ਦਾ ਮੇਰਾ ਪਹਿਲਾਂ ਅਨੁਭਵ

ਮੈਂ ਅੱਜ ਤੁਹਾਡੇ ਨਾਲ ਆਪਣਾ ਪਹਿਲੀ ਵਾਰ ਦਿੱਲੀ ਜਾਣ ਦਾ ਸਫਰ, ਚਾਰ ਦਿਨ ਦਿੱਲੀ ਵਿੱਚ ਠਹਿਰਣ, ਘੁੰਮਣ ਫਿਰਨ ਦਾ ਅਨੁਭਵ ਸਾਂਝਾ ਕਰਾਂਗੀ। ਪਹਿਲਾਂ ਤਾਂ ਮੈਂ ਰੇਲ ਗੱਡੀ ਵਿੱਚ ਪਹਿਲੀ ਵਾਰ ਬੈਠਣ ਦਾ ਅਨੁਭਵ ਦੱਸਾਂਗੀ। ਮੈਂ ਰੇਲ ਗੱਡੀ ਵਿੱਚ ਪਹਿਲੀ ਵਾਰ ਬੈਠੀ ਤੇ ਰੇਲ ਗੱਡੀ ਵਿੱਚ ਬੈਠ ਕੇ ਮੈਨੂੰ ਬਹੁਤ ਵਧੀਆ ਲੱਗਿਆ। ਜਿਹੜੀ ਮੇਰੀ ਸੀਟ ਸੀ, ਉੱਥੇ ਖਿੜਕੀ ਨਹੀਂ ਸੀ। ਕਿਸੇ ਤਰ੍ਹਾਂ ਕੁਝ ਦੇਰ ਲਈ ਮੈਨੂੰ ਖਿੜਕੀ ਵਾਲੀ ਸੀਟ ਮਿਲ ਗਈ। ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ, ਅਤੇ ਮੈਂ ਆਪਣੇ ਮਨ ਵਿੱਚ ਕਈ ਵਿਚਾਰ ਬਣਾਏ ਸਨ। ਜਦੋਂ ਗੱਡੀ ਚਲਦੀ ਸੀ ਤਾਂ, ਮੈਂ ਖਿੜਕੀ ਦੇ ਬਾਹਰ ਕਾਫੀ ਦੂਰ ਤੱਕ ਖੇਤ ਦੇਖੇ, ਅਤੇ ਕਈ ਘਰ ਵੀ ਦੇਖੇ, ਉਨਾਂ ਨੇ ਗਾਵਾਂ ਮੱਝਾਂ  ਵੀ ਰੱਖੀਆਂ ਹੋਈਆਂ ਹਨ। ਦੂਰ ਦਾ ਸਫਰ ਬੱਸ ਵਿੱਚ ਕਰਨ ਨਾਲੋਂ ਚੰਗਾ ਸਾਨੂੰ ਰੇਲ ਗੱਡੀ ਵਿੱਚ ਕਰਨਾ ਚਾਹੀਦਾ ਹੈ। ਸੜਕ ਤੇ ਚੱਲ ਰਹੇ ਵਾਹਨਾ ਨਾਲੋਂ ਕਈ ਗੁਣਾ ਵਧੀਆ ਰੇਲ ਗੱਡੀ ਦਾ ਸਫਰ ਹੈ, ਜਿਸ ਵਿੱਚ ਤੁਹਾਨੂੰ ਸੜਕ ਤੇ ਬਣੇ ਗੱਡਿਆਂ ਵਿੱਚ ਵਾਹਨਾਂ ਦੇ ਵੱਜਣ ਨਾਲ ਝਟਕੇ ਨਹੀਂ ਲੱਗਦੇ ਹਨ। ਇਸ ਤਰ੍ਹਾਂ ਮੈਂ ਅਤੇ ਮੇਰੇ ਸਾਥੀ ਨਾਲ ਗੱਲਬਾਤ ਕਰਦੇ ਤੇ ਖਾਂਦੇ ਪੀਂਦੇ ਸਾਡਾ ਅੱਧਾ ਸਫਰ ਨਿਕਲ ਗਿਆ। ਕੁਝ ਸਮਾਂ ਬਾਅਦ ਮੈਨੂੰ ਅਤੇ ਮੇਰੇ ਸਾਥੀ ਨੂੰ ਖਿੜਕੀ ਵਾਲੀ ਸੀਟ ਮਿਲ ਗਈ। ਉਸ ਵੇਲੇ ਰਾਤ ਹੋ ਗਈ ਸੀ । ਖਿੜਕੀ ਤੋਂ ਬਾਹਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਬਾਹਰ ਟਿਮ-ਟਿਮਾਊਂਦੇ ਤਾਰੇ ਦਿਖਾਈ ਦੇ ਰਹੇ ਸਨ। ਫਿਰ ਮੇਰੇ ਨਾਲ ਬੈਠੇ ਇੱਕ ਵਿਅਕਤੀ ਨਾਲ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਕਿ, ਉਹ ਯੋਗਾ ਟ੍ਰੇਨਿੰਗ ਦਿੰਦੇ ਹਨ। ਉਨਾਂ ਨੇ ਮੈਨੂੰ ਮੇਰੇ ਬਾਰੇ ਤੇ ਕੰਮ ਬਾਰੇ ਪੁੱਛਿਆ ਅਤੇ ਮੇਰੇ ਕੰਮ ਦੀ ਤਾਰੀਫ ਕੀਤੀ।

ਇਸੀ ਤਰ੍ਹਾਂ ਅਸੀਂ ਗੱਲਬਾਤ ਕਰਦੇ ਦਿੱਲੀ ਪਹੁੰਚ ਗਏ।

ਹਰੇਕ ਥਾਵਾਂ ਅਤੇ ਹਰੇਕ ਚੀਜ਼ਾ ਦੇ ਲਾਭ ਅਤੇ ਹਾਨੀਆਂ ਹੁੰਦੇ ਹਨ। ਇਸੀ ਤਰ੍ਹਾਂ ਮੇਰੇ  ਦਿੱਲੀ ਦਾ ਅਨੁਭਵ ਵੀ ਕੁਝ ਇਸ ਤਰ੍ਹਾਂ ਦੇ ਨਾਲ ਦਾ ਹੈ । ਪਹਿਲਾਂ ਤਾਂ ਮੈਂ ਦਿੱਲੀ ਵਿੱਚ ਬਣੇ ਸਟੇਸ਼ਨ ਦੀ ਗੱਲ ਕਰਦੀ ਹਾਂ ।

ਰਾਤ ਨੂੰ ਵੀ ਉੱਥੇ ਬਹੁਤ ਰੌਣਕ ਸੀ ਤੇ ਸਟੇਸ਼ਨ ਪੂਰਾ ਲਾਈਟਾਂ ਨਾਲ ਸਜਿਆ ਹੋਇਆ ਸੀ। ਐਵੇਂ ਨਹੀਂ ਲੱਗ ਰਿਹਾ ਸੀ ਕਿ ਇਹ ਸਟੇਸ਼ਨ ਸੁਨਸਾਨ ਹੈ। ਉੱਥੇ ਰਾਤ ਨੂੰ ਵੀ ਲੋਕ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਹਨ। ਫਿਰ ਅਸੀਂ ਜਮੁਨਾ ਨਦੀ ਦੇ ਉੱਪਰ ਸੜਕ ਕ੍ਰੋਸ ਕੀਤੀ ਤੇ ਆਪਣੇ ਹੋਟਲ ਦੇ ਵੱਲ ਚਲ ਪਏ। ਰਾਤ ਨੂੰ ਵੀ ਦਿੱਲੀ ਦੀਆਂ ਸੜਕਾਂ  ਤੇ ਲੋਕਾਂ ਦੀ ਭੀੜ ਸੀ। ਰਾਤ ਨੂੰ ਵੀ ਲੋਕ ਆਪਣੇ ਘਰਾਂ ਨੂੰ ਜਾ ਕੰਮਾਂ ਨੂੰ ਜਾ ਰਹੇ ਸੀ। ਮੈਂ ਦਿੱਲੀ ਸੈਮੀਨਾਰ ਅਟੈਂਡ ਕਰਨ ਲਈ ਗਈ ਸੀ। ਤਿੰਨ ਦਿਨ ਦੇ ਸੈਮੀਨਾਰ ਦੇ ਦੌਰਾਨ ਅਸੀਂ ਸ਼ਾਮ ਨੂੰ ਦਿੱਲੀ ਦੀਆਂ ਕਈ ਥਾਵਾਂ ਤੇ ਘੁੰਮਣ ਗਏ ਜਿਵੇਂ ਦਿੱਲੀ ਹਾਟ , ਲਾਲ ਕਿਲਾ, ਹਿਮਾਯੂੰ ਦਾ ਮਕਬਰਾ, ਸਰੋਜਨੀ ਮਾਰਕੀਟ, ਚਾਂਦਨੀ ਚੌਂਕ ,ਵਰਗੇ ਥਾਵਾਂ ਤੇ ਗਏ ਸੀ ।ਇਹ ਕੁਝ ਇਸ ਤਰ੍ਹਾਂ ਦਾ ਹੈ, ਲਾਲ ਕਿਲੇ ਦੀ ਲਾਈਟ ਸ਼ੋ ਬਹੁਤ ਵਧੀਆ ਸੀ। ਉਹ ਬਹੁਤ ਡਿਟੇਲ ਵਿੱਚ ਪ੍ਰੋਗਰਾਮ ਰਾਹੀਂ ਦੱਸਦੇ ਹਨ। ਦਿੱਲੀ ਹਾਟ ਵਿੱਚ ਅਲੱਗ ਅਲੱਗ ਕਲਚਰ ਅਤੇ ਸਟੇਟਾਂ ਦੇ ਐਗਜੀਬਿਸ਼ਨ ਲੱਗੇ ਹੋਏ ਸਨ ਅਤੇ ਅਲਗ ਅਲਗ ਸਟੇਟਾਂ ਦੇ ਖਾਣ ਦਾ ਸਟੋਲ ਵੀ ਲੱਗੇ ਸਨ। ਹੁਮਾਯੂੰ ਦੇ ਮਕਬਰਾ ਵੀ ਬਹੁਤ ਵਧੀਆ ਸੀ, ਬਹੁਤ ਵੱਡਾ ਤੇ ਉੱਚੀ ਜਗ੍ਹਾ ਤੇ ਬਣਿਆ ਹੈ। ਸਰੋਜਨੀ ਮਾਰਕੀਟ ਦੇ ਕੱਪੜੇ ਬਹੁਤ ਸਸਤੇ ਹੁੰਦੇ ਹਨ, ਅਤੇ ਮੈਂ ਉਥੋਂ ਕਈ ਕੱਪੜੇ ਖਰੀਦੇ ਹਨ। ਮੈਨੂੰ ਮੇਰਾ ਸਾਥੀ ਆਪਣੇ ਦੋਸਤ ਦੇ ਘਰ ਵੀ ਲੈ ਕੇ ਗਏ ਸੀ। ਜੋ ਕਿ ਯੂਪੀ ਗਾਜ਼ੀਆਬਾਦ ਵਿੱਚ ਹੈ। ਅਸੀਂ ਇਹਨਾਂ ਥਾਵਾਂ ਤੇ ਮੈਟਰੋ ਦਾ ਸਫਰ ਕਰਕੇ ਹੀ ਜਾਂਦੇ ਸੀ। ਮੈਂ ਮੈਟਰੋ ਵਿੱਚ ਪਹਿਲੀ ਵਾਰ ਸਫਰ ਕੀਤਾ ਸੀ। ਮੈਟਰੋ ਬਹੁਤ ਹੀ ਸੋਫਟ ਤਰੀਕੇ ਨਾਲ ਚਲਦੀ ਹੈ ਤੇ ਮੈਟਰੋ ਵਿੱਚ ਅਗਲਾ ਸਟੇਸ਼ਨ ਆਉਂਦੇ ਹੀ ਪਹਿਲਾਂ ਤੋਂ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦੇ ਹਨ। ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਸੀ। ਚੰਦਨੀ ਚੌਂਕ ਵਿੱਚ ਵੀ ਅਸੀ ਪਰਾਂਠੇ ਵਾਲੀ ਗਲੀ ਵਿੱਚ ਗਏ ਜਿੱਥੇ 24 ਤਰ੍ਹਾਂ ਦੇ ਪਰਾਂਠੇ ਮਿਲਦੇ ਹਨ। ਅਲਗ ਅਲਗ ਸਬਜ਼ੀਆਂ ਨਾਲ ਬਣਾਏ ਜਾਂਦੇ ਹਨ ਅਤੇ ਉਹਨਾਂ ਪਰਾਂਠਿਆਂ ਨੂੰ ਚੰਗੀ ਤਰ੍ਹਾਂ ਤੇਲ ਵਿੱਚ ਤਲ ਕੇ ਦਿੱਤਾ ਜਾਂਦਾ ਹੈ। ਮੈ ਆਲੂ ਅਤੇ ਕਰੇਲੇ ਦੇ ਪਰਾਂਠੇ ਖਾਦੇ ਸੀ ਤੇ  ਮੈਨੂੰ ਪਰਾਂਠੇ ਜਿਆਦਾ ਵਧੀਆ ਨਹੀਂ ਲੱਗੇ।

ਪਰ ਹਰ ਜਗ੍ਹਾ ਅਤੇ ਚੀਜ਼ਾਂ ਦੀਆਂ ਲਾਭ ਤੇ ਹਾਨੀਆਂ ਹੁੰਦੀਆਂ ਹਨ। ਸਾਡੇ ਨਾਲ ਕੁਝ  ਇਸ ਤਰ੍ਹਾਂ ਦਾ ਹੋਇਆ। ਦਿੱਲੀ ਵਿੱਚ ਸਫਰ ਕਰਨ ਵਾਲੇ  ਕਿਸੇ ਵੀ ਨਵੇਂ ਬੰਦੇ ਨੂੰ ਦੇਖ ਕੇ ਵੱਧ ਤੋਂ ਵੱਧ ਕਿਰਾਇਆ ਮੰਗਦੇ ਹਨ । ਉਥੋਂ ਦੇ ਕਈ ਲੋਕ ਸਹੀ ਰਸਤੇ ਵੀ ਨਹੀਂ ਦੱਸਦੇ । ਦਿੱਲੀ ਦੇ ਹੋਟਲ ਦੀ ਗੱਲ ਕਰੀਏ ਤਾਂ ਸਾਡੇ ਹੋਟਲ ਵਿੱਚ ਟੇਬਲ ਕੁਰਸੀ ਨਹੀ ਸੀ। ਡਿੱਬੇ ਵਰਗਾ ਕਮਰਾ ਸੀ। ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਖਿੜਕੀ ਜਾਂ ਬਾਲਗਣੀ ਨਹੀਂ ਸੀ। ਹੋਟਲ ਦੇ ਕਮਰੇ ਦੇ ਨਾਲ  ਬਿਸਤਰੇ ਵੀ ਬਹੁਤ ਗੰਦੇ ਸੀ।

ਮੈਂ ਆਪਣੇ ਇਸ ਦਿੱਲੀ ਦੇ ਸਫ਼ਰ ਤੋਂ ਇਹ ਸਿੱਖਿਆ ਹੈ ਕਿ ਜਦੋਂ ਵੀ ਕਿਤੇ ਸਫਰ ਕਰਨ ਲਈ ਜਾਵੋ ਤਾਂ ਆਪਣੀ ਜਰੂਰਤ ਵਾਲੀਆਂ ਮੁਢਲੀਆਂ ਚੀਜ਼ਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਤਾਂ ਕਿ ਸਾਨੂੰ ਉੱਥੇ ਜਿਆਦਾ ਪਰੇਸ਼ਾਨੀ ਨਾ ਆਵੇ।