Apaar

  • Regd No: H582288 | Registered National Trust : PAPA17519842415 | Registered with Rights of Person with Disability act 2016 | 80 (G) Under Income Tax Act

Blog Details

My experience with care home

Image
Image

September 8, 2022

My experience with care home

ਮੈ ਤੇ ਮੇਰੇ ਨਾਲ ਦੇ ਸਟਾਫ ਮੈਂਬਰ 8 ਸਤੰਬਰ 2022 ਨੂੰ ਜਲੰਧਰ ਦੇ ਕੇਅਰ ਹੋਮ ਗਏ ਸੀ। ਹਰਿਥਿਕ ਗਿੱਲ ਜੋ ਕਿ ਕਾਲਜ ਦੇ ਵਿਦਿਆਰਥੀ ਹਨ । ਓਹਨਾਂ ਨਾਲ ਗਟਾਰ ਸਮੇਤ ਵਾਰਡ ਨੰਬਰ 9 ਵਿੱਚ ਸੰਗੀਤ ਦੀ ਕਲਾਸ ਕਰਵਾਈ ਗਈ । ਵਾਰਡ ਦੇ ਸਾਰੇ ਨਿਵਾਸੀਆਂ ਨੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਤੇ ਸੰਗੀਤ ਦਾ ਅਨੰਦ ਲਿਆ । ਵਾਰਡ ਨੰਬਰ 10 ਦੇ ਸਾਰੇ ਨਿਵਾਸੀ ਵੀ 9 ਨੰਬਰ ਵਾਰਡ ਵਿੱਚ ਆ ਗਏ। ਓਹਨਾਂ ਵਿੱਚ ਇਕ ਕਮਲ ਨਾਮ ਦਾ ਨਿਵਾਸੀ ਹੈ । ਜਿਸ ਨੂੰ ਦਵਾਈ ਖਾਣ ਨਾਲ ਨੀਂਦ ਆਂਦੀ ਹੈ । ਜਦੋ ਅਸੀ ਸੰਗੀਤ ਦੀ ਕਲਾਸ ਜਾਰੀ ਕੀਤੀ ਤਾਂ ਉਹ ਵੀ ਬਾਕੀ ਨਿਵਾਸੀਆਂ ਨਾਲ ਆ ਗਏ । ਓਹਨਾਂ ਨੇ ਸੰਗੀਤ ਦਾ  ਅਨੰਦ ਲਿਆ। ਅਸੀ ਆਪਣੇ ਸੰਗੀਤ ਦੇ ਯੰਤਰ ਵੀ ਨਾਲ ਲੈਕੇ ਜਾਂਦੇ ਹਾਂ ।ਓਹਨਾਂ ਨੇ ਸੰਗੀਤ ਯੰਤਰ ਛੈਣੇ ਨੂੰ ਵਜਾਇਆ । ਕਮਲ ਜੀ ਦੇ ਚੇਹਰੇ ਤੇ ਬਹੁਤ ਖੁਸ਼ੀ ਸੀ । ਮੈ ਓਹਨਾਂ ਦੀ ਇਕ ਫੋਟੋ ਵੀ ਲਈ ਹੈ । ਜਿਸ ਵਿਚ ਉਨ੍ਹਾਂ ਦੀ ਖੁਸ਼ੀ ਨੂੰ ਬਿਆਨ ਕਰਨੇ ਦੀ ਕੋਸ਼ਿਸ਼ ਕੀਤੀ ਹੈ ।