Apaar

  • Regd No: H582288 | Registered National Trust : PAPA17519842415 | Registered with Rights of Person with Disability act 2016 | 80 (G) Under Income Tax Act

Blog Details

Celebrated my Birthday with APAAR clients

Image
Image

July 18, 2022

Celebrated my Birthday with APAAR clients

ਸ਼ਨੀਵਾਰ ਸਵੇਰੇ 9:00 ਵਜੇ ਸਾਡੇ ਕਲਾਇੰਟ / ਦੋਸਤ ਆਏ ਪਹਿਲੇ ਅਨੁਰਾਗ ਨੇ ਜਨਮਦਿਨ ਦੀ ਮੁਬਾਰਕ ਬਾਅਦ ਦਿੱਤੀ ਤੇ ਫਿਰ ਉਸ ਤੋ ਬਾਦ ਸਾਰਿਆ ਨੇ ਹੱਸਦਿਆਂ ਚਿਹਰਿਆ ਨਾਲ ਹਰ  ਇੱਕ ਨੇ ਹੱਥ ਮਿਲਾ ਕੇ ਜਨਮ ਦਿਨ ਦੀ ਮੁਬਰਕ ਬਾਦ ਦਿੱਤੀ । ਅਸੀ ਪਹਿਲਾ ਤੋ ਹੀ ਇੱਕ ਪਾਰਕ ਵਿੱਚ ਘੁੰਮਣ ਤੇ ਬਾਹਰ ਖਾਣਾ ਖਾਣ ਬਾਰੇ ਸੋਚਿਆ ਸੀ । ਅਪਾਰ ਸਟਾਫ ਤੇ ਕਲਾਇੰਟ ਕਰੀਬ 10:00 ਵਜੇ ਜਵਾਰ ਪਾਰਕ ਪੁੱਜੇ। ਉੱਥੇ ਬੈਠਣ ਲਈ ਇੱਕ ਛਾਂ ਵਾਲੀ ਜਗਾਂ ਤੇ ਮੈਟ ਵਿਸ਼ਾ ਕੇ ਅਸੀ ਪਾਰਕ ਵਿੱਚ ਘੁੰਮਣ ਦਾ ਫੈਸਲਾ ਕੀਤਾ । ਪਾਰਕ ਵਿੱਚ ਹਰਿਆਈ ਹੋਣ ਕਰਕੇ ਮੈ ਤੇ ਕੁੱਝ  ਕਲਾਇਟ ਨੇ ਨੰਗੇ ਪੈਰ ਸੈਰ ਕੀਤੀ । ਕੁੱਝ ਨੇ ਜੂੱਤੇ ਪਾਕੇ । ਵੰਨਸ਼ ਬਹੁਤ ਖੁਸ਼ ਸੀ। ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ । ਅਸੀ ਝੂਲੇ ਤੇ ਝੂਟੇ ਲਏ ਅਤੇ ਕਸਰਤ ਕੀਤੀ । ਵੰਨਸ਼ ਦੂਜਿਆ ਦਾ  ਧਿਆਨ ਆਪਣੇ ਵੱਲ ਲਿਆਣ  ਲਈ ਪ੍ਰੇਸ਼ਾਨ ਕਰ ਰਿਹਾ ਸੀ | 11:00 ਵਜੇ ਮੇਰੇ ਜਨਮ ਦਿਨ ਦਾ ਕੇਕ ਕਟਿਆ ,ਗੀਤ ਗਾਇਆ ਤੇ ਸਾਰਿਆ ਨੇ ਕੇਕ ਖਾਦਾ । ਸਾਰੇ ਬਹੁਤ ਖੁਸ਼ ਸੀ । ਕਲਾਇੰਟ ਅਤੇ ਸਟਾਫ ਨੇ ਆਪਣੇ ਆਪਣੇ ਜਨਮ ਦਿਨ ਦੇ ਵਿਚਾਰ ਸਾਂਝੇ ਕੀਤੇ । ਫਿਰ ਅਸੀ ਲੰਚ ਲਈ ਪਟਵਾਰੀ AC ਢਾਬੇ ਗਏ ।  ਕੁੱਝ ਸਮੇ ਇੰਤਜਾਰ ਕਰਨ ਤੋਂ ਬਾਅਦ ਉੱਥੇ ਅਸੀ ਚਨੇ ਭਟੂਰੇ ਤੇ  ਮਿੱਠੀ ਲੱਸੀ ਪੀਤੀ । ਸਾਰੇ ਕਲਾਇਟ ਤੇ ਸਟਾਫ ਬਹੁਤ ਖੁਸ਼ ਸੀ । ਅਪਾਰ ਵੱਲੋ / ਸਟਾਫ ਵਲੋ ਬਹੁਤ ਸੁੰਦਰ ਲੰਚ ਬਾਕਸ  ਦਿੱਤਾ ਗਿਆ  । ਅਪਾਰ ਸਟਾਫ ਦੇ ਪਿਆਰ ਤੇ ਸਤੀਕਾਰ ਲਈ ਮੈਨੂੰ ਕੋਈ ਸ਼ਬਦ ਨਹੀ ਸੀ ਮਿਲ ਰਿਹਾ । ਮੈ ਇਹ ਅਰਦਾਸ ਕਰਦਾ ਹਾਂ ਕਿ ਇਹੋ ਜਿਹਾ ਸਟਾਫ ਪ੍ਰਮਾਤਮਾ ਸਭ ਨੂੰ ਦੇਵੇ ।