Apaar

  • Regd No: H582288 | Registered National Trust : PAPA17519842415 | Registered with Rights of Person with Disability act 2016 | 80 (G) Under Income Tax Act

Blog Details

My experience with village clients (CBR)

Image
Image

August 29, 2023

My experience with village clients (CBR)

ਮੈਂ ਤੇ ਅਪਾਰ ਦੀ ਟੀਮ ਸਾਡੇ ਇੱਕ ਸਾਲ ਪੁਰਾਣੇ ਖੁੱਲੇ ਸੈਂਟਰ ਪਿੰਡ ਭੋਜੋਵਾਲ  ਵਿੱਚ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਜਾਂਦੇ ਹਾਂ ਤੇ ਅਸੀਂ ਪਿੰਡ ਭੋਜੋਵਾਲ ਅਤੇ ਉਸਦੇ ਨਾਲ ਲਗਦੇ ਹੋਰ ਪਿੰਡਾਂ ਦਾ ਵੀ ਦੌਰਾ ਕਰਦੇ ਹਾਂ। ਪਿੰਡ ਭੋਜੋਵਾਲ ਵਿੱਚ ਸਾਡੀ ਇੱਕ ਦੋਸਤ (Beneficiary) ਹੈ । ਜਿਸ ਦਾ ਨਾਮ ਕਿਰਨ ਹੈ। ਅਸੀਂ ਉਸਦੇ ਘਰ ਵਿੱਚ ਦੋਰੇ ਤੇ ਗਏ ਸੀ। ਮੈਂ ਪਹਿਲਾਂ ਵੀ ਮੁਲਾਂਕਣ (assessment) ਲਈ ਮਾਰਚ ਵਿੱਚ ਕਿਰਨ ਨੂੰ ਮਿਲੀ ਸੀ |  ਕਿਰਨ ਨੂੰ cerebral palsy ਹੈ । ਉਹ ਚੱਲ ਨਹੀ ਪਾਉਂਦੀ । ਕਿਰਨ ਸਾਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਸਾਡੀਆਂ ਗੱਲਾਂ ਨੂੰ ਸਮਝਦੀ ਹੈ । ਸਾਡੇ ਨਾਲ ਗੱਲ-ਬਾਤ ਕਰਨ  ਦੀ ਕੋਸ਼ਿਸ਼ ਕਰਦੀ ਹੈ। ਮੈਂ ਕਿਰਨ ਦੇ ਘਰ ਜਾ ਕੇ ਉਸ ਨੂੰ ਮਿਲਦੀ ਹਾਂ ਤੇ ਉਹ ਮੁਸਕਰਾਉਦੀ ਹੈ ਤੇ ਆਪਣੇ ਪਾਪਾ ਨੂੰ ਸ਼ਰਟ ਪਾਉਣ ਲਈ ਕਹਿੰਦੀ ਹੈ। ਉਸ ਲਈ ਮੈਂ ਅਪਾਰ ਵੱਲੋ ਕੁੱਝ ਐਕਟੀਵਿਟੀ ਲੈ ਕੇ ਜਾਂਦੀ ਹਾਂ ਜਿਵੇਂ ਰੰਗਾਂ ਵਾਲੀ ਕਿਤਾਬ ਵਿੱਚ ਰੰਗ ਭਰਨੇ ਤੇ ਹੋਰ  ਅਜਿਹੀਆਂ ਗੇਮਾਂ ਜੋ ਉਸ ਨੂੰ ਵਧੀਆ ਲਗਦੀਆਂ ਹਨ। ਉਹ ਪੂਰੀ ਕੋਸ਼ਿਸ਼ ਨਾਲ ਉਸ ਗੇਮ ਨੂੰ ਖੇਡਦੀ ਹੈ ਤੇ ਅਨੰਦ ਲੈਂਦੀ ਹੈ। ਕਿਰਨ ਭੇਜੋਵਾਲ ਸੈਂਟਰ ਆਉਣਾ ਚਾਹੁੰਦੀ ਹੈ ।ਹੁਣ ਉਸਦੇ ਘਰ ਦੇ ਵੀ ਸੈਂਟਰ ਭੇਜਣ ਲਈ ਮੰਨ ਗਏ ਹਨ। ਉਹਨਾਂ ਦੇ ਘਰ ਦੇ ਵੀ ਸਾਡੇ ਤੇ ਵਿਸ਼ਵਾਸ ਕਰਨ ਲੱਗ ਪਏ ਹਨ ।ਅਸੀਂ ਪਿੰਡ ਪਤਾਰਾ ਵਿੱਚ ਰਹਿ ਰਹੇ ਦੋਸਤ (beneficiary) ਜਿਸ ਦਾ ਨਾਮ ਗਗਨ ਹੈ। ਗਗਨ 20 ਸਾਲ ਦਾ ਹੈ |  ਉਸਦੇ ਘਰ ਦਾ ਵੀ ਦੋਰਾ ਕਰਦੇ ਹਾਂ। ਮੈਂ ਗਗਨ ਨੂੰ ਪਹਿਲੀ ਵਾਰ ਮਿਲੀ ਹਾਂ,ਉਹ ਘਰ ਵਿੱਚ ਕੋਈ ਵੀ  activity ਨਹੀਂ ਕਰਦਾ । ਉਹ ਕਿਸੇ ਵੀ ਤਰ੍ਹਾਂ ਦੇ ਖਿਡੌਣੇ ਨਾਲ ਨਹੀਂ ਖੇਡਦਾ ਸੀ। ਉਸ ਦਾ ਵਿਵਹਾਰ ਵੀ ਬਹੁਤ ਗੁੱਸੇ ਵਾਲਾ ਹੈ। ਉਹ ਸਭ ਨੂੰ ਗੁੱਸਾ ਕਰਦਾ ਹੈ ਤੇ ਦੂਸਰਿਆਂ ਨੂੰ ਮਾਰਦਾ ਵੀ ਹੈ । ਪਰ ਜਦੋਂ ਤੋਂ ਮੈਂ ਤੇ ਅਪਾਰ ਦੀ ਟੀਮ ਉਹਨਾਂ ਦੇ ਘਰ ਜਾਣ ਲੱਗ ਪਏ ਹਾਂ। ਹੁਣ ਉਹ ਜਿਆਦਾ ਗੁੱਸਾ ਨਹੀਂ ਕਰਦਾ । ਗਗਨ ਨੂੰ medicine ਵੀ provide ਕੀਤੀ ਗਈ ਹੈ। ਜਿਸ ਨਾਲ ਉਸ ਦਾ ਗੁੱਸਾ ਕਰਨ ਘੱਟ ਹੋਇਆ ਹੈ। ਮੈਂ ਉਸਨੂੰ activity ਵੀ ਕਰਵਾਉਂਦੀ ਹਾਂ, ਜਿਵੇਂ ਉਸ ਨੂੰ   ਗੇਂਦ ਅਤੇ ਰੰਗ ਭਰਨ  ਵਾਲੀ ਕਿਤਾਬ ਦਿੰਦੀ ਹਾਂ।  ਜਿਸ ਤੇ ਓਹ ਰੰਗ ਭਰਦਾ ਹੈ ਤੇ ਗੇਂਦ ਨਾਲ ਥੋੜ੍ਹਾ ਖੇਡਦਾ ਹੈ। ਜਦੋਂ ਅਸੀਂ ਹੁਣ ਉਹਨਾਂ  ਦੇ ਘਰ ਜਾਂਦੇ ਹਾਂ ਤਾਂ ਉਹ ਸਾਨੂੰ ਦੇਖ ਕੇ smile ਕਰਦਾ ਹੈ, ਮੈਨੂੰ ਦੀਦੀ ਕਹਿੰਦਾ ਹੈ  ਗਗਨ ਨੂੰ ਵੀ CP ਹੈ ਜਿਸਦਾ ਇਲਾਜ ਨਹੀ ਕਰਾਇਆਂ ਗਿਆ | ਸਾਡੇ ਵਾਪਿਸ ਆਉਣ ਦੇ ਟਾਈਮ ਤੇ ਸਿਰ ਹਿਲਾ ਕੇ ਕਹਿੰਦਾ ਹੈ ਕਿ ਤੁਸੀਂ ਹਲੇ ਨਾ ਜਾਓ ।ਉਹ ਸਾਨੂੰ ਦੇਖ ਕੇ ਉੱਠ ਕੇ ਬੈਠ ਜਾਂਦਾ ਹੈ, ਤੇ ਕਹਿਣਾ ਚਾਹੁੰਦਾ ਹੈ ,ਕਿ ਮੈਂ ਤੁਹਾਡੇ ਨਾਲ ਗੱਲਾਂ-ਬਾਤਾਂ ਜਾਂ ਕੋਈ ਵੀ activity ਕਰਨ ਲਈ ਤਿਆਰ ਹਾਂ। ਅਸੀਂ ਉਹਨਾ ਦੇ ਘਰ ਫੋਟੋਆਂ ਵਾਲੀ ਇਕ ਰੰਗ ਭਰਨ ਵਾਲੀ ਰੰਗੀਨ ਕਹਾਣੀ ਦੀ ਕਿਤਾਬ ਛੱਡੀ ਹੈ ਅਤੇ ਉਸ ਦੀ ਮਾਤਾ ਨੂੰ ਉਸ ਨਾਲ ਘਰ ਵਿਚ ਅਜਿਹੀਆਂ Activity(colouring) ਕਰਨ ਦਾ ਸਮਾਂ ਨਿਰਧਾਰਤ ਕੀਤਾ ਹੈ। ਸਾਡੇ ਘਰ ਜਾਣ ਨਾਲ ਇਹਨਾਂ  beneficiary  ਨੂੰ ਖੁਸ਼ੀ ਹੁੰਦੀ ਹੈ। ਅਸੀ ਗਗਨ ਤੇ ਕਿਰਨ ਦੇ ਘਰ ਹਫਤੇ ਚ ਦੋ ਵਾਰੀ ਜਾਂਦੇ ਹਾਂ|

ਇੰਨੇ ਸਾਲ ਘਰ ਵਿੱਚ ਤੜੇ ਕਿਰਨ ਤੇ ਗਗਨ  ਦੀਆਂ ਮੁਢਲੀਆਂ ਲੋੜਾਂ ਵੱਲ ਧਿਆਨ ਦਿੱਤਾ ਹੈ ਤਾਂ ਕਿ ਕਿਸੇ ਤਰੀਕੇ ਨਾਲ ਉਹਨਾ ਦੀ ਜਿੰਦਗੀ ਨੂੰ ਅਸਾਨ ਬਣਾਇਆ ਜਾਵੇ । ਗਰਮੀ ਵਿੱਚ CBR ਕਰਨਾ ਅਸਾਨ ਤਾਂ ਨਹੀ ਪਰ ਬਿਨਾ ਮਤਲਬ ਦੀ ਖੁਸ਼ੀ ਸਾਨੂੰ ਠੰਡ ਪਹੁੰਚਾਉਦੀ ਹੈ।

 Thanku

Radhika